ਤੇਰੇ ਬਾਝ ਮੇਰੇ ਨੇਤਰ ਨਮ।
ਹਿਜ਼ਰ ਦੇ ਖਾਧੇ ਡੂੰਘੇ ਗਮ।
ਆਪਾਂ ਇਸ਼ਕ ਦੀ ਸੂਲੀ ਚੜ੍ਹ ਗਏ,
ਹੁਣ ਤਾਂ ਭਾਵੇਂ ਲਹਿ ਜਾਵੇ ਚੰਮ।
ਪਲਕੋਂ ਡਿੱਗਣੋਂ ਨੀਰ ਨਾ ਰੁਕਦਾ,
ਹੁਣ ਤਾਂ ਔਖੇ ਆਵਣ ਦਮ ।
ਲੋਹੇ ਦਾ ਹੈ ਸ਼ਹਿਰ ਬਟਾਲਾ,
ਜ਼ੰਗ ਗਿਆ ਹੈ ਦਿਲ ਵਿੱਚ ਜੰਮ।
ਉਹ ਹੀ ਕੌਮਾਂ ਵੱਸਣ ਰੱਸਣ,
ਦਿਨੇ ਰਾਤ ਜੋ ਕਰਦੀਆਂ ਕੰਮ।
ਵਕਤ ਗਵਾਚਾ ਮੁੜ ਨਾ ਲੱਭਦਾ,
ਲੱਭਦਿਆਂ ਪੈ ਜਾਵਣ ਖ਼ਮ।
ਹਰ ਇੱਕ ਦਿਲ ਦਾ ਸਾਫ਼ ਨਾ ਹੋਵੇ,
ਇਹ ਗੱਲ ਪੱਕੀ ਬੁੱਟਰ ਥੰਮ।