ਦਿਲ ਦੀ ਨਗਰੀ ਹੰਝੂਆਂ ਨਾਲ ਸਜਾਈ ਏ ।
ਫੇਰ ਵੀ ਦਿਲ ਤੇ ਹਾਸੇ ਦੀ ਪੰਡ ਚਾਈ ਏ ।
ਜ਼ਿੰਦ ਤੋਂ ਵਧ ਕੇ ਦੋਜ਼ਖ਼ ਸਾੜ ਕੀ ਹੋਣੀ ਏ,
ਪੀੜਾਂ ਦੇ ਸੰਗ ਹਸ-ਹਸ ਰੋਜ਼ ਹੰਢਾਈ ਏ ।
ਮਨ ਦਾ ਸ਼ੀਸ਼ਾ ਕਿਰਚੀ ਕਿਰਚੀ ਹੋਇਆ ਏ,
ਹਰ ਬੂਹੇ ਤੇ ਦਿੱਤੀ ਪਿਆਰ ਦੀ ਸਾਈ ਏ ।
ਆਪਣੀਆਂ ਸੋਚਾਂ ਦਾਣਿਆਂ ਵਾਂਗੂੰ ਖਿੜੀਆਂ ਨੇ,
ਜਦ ਵੀ ਆਪਣੇ ਮਨ ਵਿਚ ਭੱਠੀ ਤਾਈ ਏ ।
ਦਿਲ ਤੇ ਕਹਿੰਦਾ ਹੈ ਉਹਨੇ ਨਹੀਂ ਆ ਸਕਣਾ,
ਝੱਲੀਆਂ ਅੱਖੀਆਂ ਆਸ ਅਜੇ ਵੀ ਲਾਈ ਏ ।