ਦਿਲ ਦੀਆਂ ਹੋਰ ਅੱਖਾਂ ਹਨ
ਦਿਲ ਵੀ ਦੇਖਦਾ ਹੈ
ਮੈਂ ਜਿਸ ਨੂੰ ਦੇਖ ਨਹੀਂ ਸਕਦਾ
ਦਿਲ ਉਸ ਨੂੰ ਪਛਾਣ ਲੈਂਦਾ ਹੈ
ਦਿਲ ਦੇਖ ਸਕਦਾ ਹੈ
ਜਨਮਾਂ ਦੇ ਆਰ ਪਾਰ
ਦਿਲ ਪਛਾਣ ਲੈਂਦਾ ਹੈ
ਵਿਛੜੇ ਹੋਏ
ਜਨਮਾਂ ਪਹਿਲਾਂ
ਜਦ ਇਹ ਪਛਾਣਦਾ ਹੈ
ਕੋਈ ਚਿਹਰਾ, ਕੋਈ ਅਵਾਜ਼
ਸਾਇਰਨ ਵਜਾ ਦਿੰਦਾ ਹੈ
ਕਿਸੇ ਹੋਰ ਸੁਰ ਤੇ
ਵੱਜਣ ਲੱਗਦਾ ਹੈ
ਦਿਲ ਮੈਟਲ ਡਿਟੈਕਟਰ ਦੀ ਤਰਾਂ ਦੇਖਦਾ ਹੈ