ਦਿਲ ਹੈ ਇਕ ਦਰਿਆ ਕੋਈ ਕਤਰਾ ਨਹੀਂ

ਦਿਲ ਹੈ ਇਕ ਦਰਿਆ ਕੋਈ ਕਤਰਾ ਨਹੀਂ

ਦਿਲ ਹੈ ਇਕ ਪੁਸਤਕ ਕੋਈ ਵਰਕਾ ਨਹੀਂ । 

ਸ਼ਹਿਰ ਦੀ ਹੱਦ ਤੀਕ ਹਨ ਇਹ ਹਮ-ਸਫ਼ਰ, 

ਸ਼ਹਿਰ ਤੋਂ ਅੱਗੇ ਇਨ੍ਹਾਂ ਤੁਰਨਾ ਨਹੀਂ । 

ਖ਼ੂਬਸੂਰਤ ਹਨ ਮੁਖੌਟੇ ਹਰ ਜਗ੍ਹਾ

ਖ਼ੂਬਸੂਰਤ ਹੁਣ ਕਿਤੇ ਚਿਹਰਾ ਨਹੀਂ । 

ਹੁਣ ਗ਼ਜ਼ਲ ਅਪਣੀ ਦਾ ਹੈ ਚਰਚਾ ਹਜ਼ੂਰ

ਗ਼ਮ ਨਹੀਂ ਜੇ ਆਪਣਾ ਚਰਚਾ ਨਹੀਂ। 

ਜਿਸ ਦਾ ਪੁੱਛੋ ਹਾਲ ਇਹ ਹੀ ਆਖਦਾ

'ਠੀਕ ਤਾਂ ਲੇਕਿਨ ਹੈ ਸਭ ਅੱਛਾ ਨਹੀਂ' । 

ਰੋਜ਼ ਤਾਜ਼ੀ ਕਬਰ 'ਇਕਵਿੰਦਰ' ਬਣੇ,

ਫੇਰ ਵੀ ਸੂਰਜ ਕਦੇ ਮਰਦਾ ਨਹੀਂ । 

ਉਸ ਗਜ਼ਲ ਦੇ ਵਾਂਗ ਹੈ ਇਹ ਜ਼ਿੰਦਗੀ,

ਜਿਸ ਦਾ 'ਇਕਵਿੰਦਰ' ਕੋਈ ਮਕਤਾ ਨਹੀਂ । 

📝 ਸੋਧ ਲਈ ਭੇਜੋ