ਦਿਲ ਹੁਜਰੇ ਵਿੱਚ ਝਾਕੀ ਦੇ ਕੇ

ਦਿਲ ਹੁਜਰੇ ਵਿੱਚ ਝਾਕੀ ਦੇ ਕੇ, ਮੇਰੀ ਹੋਸ਼ ਜਹਾਨ ਭੁਲਾਈ ।

ਸੂਰਤ ਦੇ ਵਿੱਚ ਸੂਰਤ ਮਿਲ ਗਈ, ਭੇਦ ਨਾ ਰਖਿਓ ਕਾਈ ।

ਬੁਝ ਗਈ ਭਾਹ ਨਾ ਡਾਹ ਕਲੇਜੇ, ਜਬ ਤੇਰੀ ਸੂਰਤ ਪਾਈ ।

ਵਸਲ ਸ਼ਰਾਬ ਪੀਆ ਰਜ ਫ਼ਕਰ, ਹੁਣ ਗ਼ੈਰਾਂ ਨਹੀਂ ਸਮਾਈ ।

📝 ਸੋਧ ਲਈ ਭੇਜੋ