ਦਿਲ ਨੁੰ ਦਿਲਬਰੀ

ਨ ਮਿਲੀ ਦਿਲ ਨੁੰ ਦਿਲਬਰੀ ਨ ਮਿਲੀ, 

ਖ਼ੁਸ਼ ਹਾਂ ਮੈਨੂੰ ਕਦੇ ਖ਼ੁਸ਼ੀ ਨ ਮਿਲੀ। 

ਅਪਣੇ ਗ਼ਮ ਦਾ ਸਵਾਦ ਵੀ ਲੈਂਦਾ, 

ਪਰ ਤਿਰੇ ਗ਼ਮ ਤੋਂ ਵਿਹਲ ਹੀ ਨ ਮਿਲੀ। 

ਤੇਰੇ ਗ਼ਮ ਨੇ ਉਹ ਹੋਸ਼ ਬਖ਼ਸ਼ੀ ਹੈ, 

ਦੋ ਘੜੀ ਸਾਨੂੰ ਬੇਖ਼ੁਦੀ ਨ ਮਿਲੀ। 

ਉਮਰ ਦੀ ਇਕ ਘੜੀ ਹੀ ਬਸ ਤੋਬਾ, 

ਚੰਗਾ ਏ ਉਮਰ ਇਕ ਸਦੀ ਨ ਮਿਲੀ। 

ਚਰਚਾ ਸੁਣਿਆ ਸੀ ਜਿਸ ਜ਼ਮੀਂ ਦਾ ਬੜਾ, 

ਏਥੇ ਪਹੁੰਚੇ ਤਾਂ ਉਹ ਜ਼ਮੀਂ ਨਾ ਮਿਲੀ। 

ਪਿਆਰ ਤੈਥੋਂ ਮਿਲਨ ਦੀ ਆਸ ਨ ਸੀ, 

ਤੇਰੇ ਦਰ ਤੋਂ ਤਾਂ ਬੇਰੁਖ਼ੀ ਨ ਮਿਲੀ ।

ਮੌਤ ਪਾਸੋਂ ਉਮੀਦ ਕੀ ਰਖੀਏ, 

ਜ਼ਿੰਦਗਾਨੀ ਤੋਂ ਜ਼ਿੰਦਗੀ ਨ ਮਿਲੀ ।

📝 ਸੋਧ ਲਈ ਭੇਜੋ