ਦਿਲ ਨੂੰ ਫਿਰ ਭਰਮਾ

ਦਿਲ ਨੂੰ ਫਿਰ ਭਰਮਾ ਰਹੇ ਹਨ। 

ਕਾਲੇ ਬੱਦਲ ਛਾ ਰਹੇ ਹਨ।

ਸੋਚ ਹੈ ਲਥਪਥ ਲਹੂ ਵਿਚ, 

ਹੋਂਠ ਸੀਤੇ ਜਾ ਰਹੇ ਹਨ।

ਯੁੱਗ ਸਿਰਜਣ ਵਾਲੇ ਕੁਝ ਵੀ,

ਕਹਿਣ ਤੋਂ ਘਬਰਾ ਰਹੇ ਹਨ।

ਮਹਿਕਦੇ ਫੁੱਲ ਆਸਥਾ ਦੇ,

ਜ਼ਹਿਨ ਵਿਚ ਮੁਰਝਾ ਰਹੇ ਹਨ।

ਕਾਲੀਆਂ ਰਾਤਾਂ ਦੇ ਸਦਕੇ,

ਦਿਨ ਉਜਾਲੇ ਰਹੇ ਹਨ।

📝 ਸੋਧ ਲਈ ਭੇਜੋ