ਦਿਲ ਨੂੰ ਤੀਲੀ ਲਾਈ ਏ
ਔਖੀ ਇਸ਼ਕ ਪੜਾਈ ਏ,
ਬੋਲਣ ਦਾ ਚੱਜ ਨਹੀ ਹੈਗਾ
ਕੱਲੀ ਜੀਭ ਵਧਾਈ ਏ,
ਉਦ੍ਹੇ ਮੁੱਖ ਦੀ ਜ਼ੁਲਫ਼ ਮੋਹਬੱਤ
ਜਾਨ ਲੈਣ ਤੇ ਆਈ ਏ,
ਮੇਰੇ ਦਿਲ ਦੀ ਗੱਲ ਸੀ ਜੋ
ਮਤਲੇ ਵਿਚ ਲੁਕਾਈ ਏ,
ਬਾਪੂ ਅੱਗੇ ਰੋ ਪੈਂਦਾ ਹਾਂ
ਭੈਣ ਦੀ ਕੱਲ ਸਗਾਈ ਏ,
ਅੱਜਕਲ੍ਹ ਐਵੇਂ ਦਿਸਦਾ ਹਾ
ਜਿਵੇਂ ਕੋਈ ਸ਼ੁਦਾਈ ਏ,
ਮੈਨੂੰ ਗ਼ਜ਼ਲਗੋ ਨਾ ਸਮਝੋ
ਔਖੀ ਗ਼ਜ਼ਲ ਬਣਾਈ ਏ ।