ਦਿਲ ਤਾਂ ਮੰਨਦਾ ਨਹੀਂ, ਦਿਲ ਤਾਂ ਮੰਨਦਾ ਵੀ ਹੈ।
ਇਕ ਟੁੱਟਿਆ ਹੋਇਆ ਚਿਹਰਾ ਚੰਨ ਦਾ ਵੀ ਹੈ।
ਹਰ ਕਿਸੇ ਦੀ ਨਸੀਬੀਂ ਪਸ਼ੇਮਾਨੀਆਂ,
ਕੋਈ ਕੰਗਾਲ ਧਨ, ਕੋਈ ਮਨ ਦਾ ਵੀ ਹੈ।
ਦੂਰ ਤੀਕਰ ਨੇ ਸਹਿਰਾਅ ਜੋ ਫ਼ੈਲੇ ਹੋਏ,
ਨਕਸ਼ਾ ਮੇਰੇ ਪਿਆਸੇ ਬਦਨ ਦਾ ਵੀ ਹੈ।
ਰਾਹ ਤੇਰੀ ਸਹੀ ਤਾਰਿਆਂ ਨੇ ਭਰੀ,
ਇਕ ਤਾਰਾ ਤਾਂ ਮੇਰੇ ਗਗਨ ਦਾ ਵੀ ਹੈ।
ਬਾਗ ਛੱਡੇ, ਬਹਾਰਾਂ ਵੀ ਹਨ ਤੇਰੀਆਂ,
ਪਰ ਸਿਲਾ ਕੋਈ ਮੇਰੇ ਯਤਨ ਦਾ ਵੀ ਹੈ?