ਦਿਲ ਵਿਚ ਯਾਦ ਲਕੋਈ ਹੈ ।
ਉਹ ਹੀ ਸਾਥ ਖਲੋਈ ਹੈ।
ਤੇਰੀ ਨਜ਼ਰੋਂ ਗਿਰਿਆ ਜੋ
ਉਸਨੂੰ ਕਿਥੇ ਢੋਈ ਹੈ ?
ਜਿਸ ਵਿਚ ਇਸ਼ਕ ਨੇ ਜਨਮ ਲਿਆ
'ਮੈਂ' ‘ਮੈਂ' ਉਸਦੀ ਮੋਈ ਹੈ ।
ਓ ! ਪੱਥਰ ਦਿਲ ਮਿਹਰ ਤਿਰੀ
ਹੁੰਦੀ ਹੁੰਦੀ ਹੋਈ ਹੈ ।
ਮੇਰਾ ਹਸਮੁੱਖ ਯਾਰ ਗਇਆ
ਸਾਰੀ ਦੁਨੀਆ ਰੋਈ ਹੈ ।
ਹੰਝੂ ਵੇਖ, ਮਿਰੇ ਬਾਰਸ਼
ਪਾਣੀ ਪਾਣੀ ਹੋਈ ਹੈ ।
ਮਰਦੈ ਜਿਹੜਾ ਤੇਰੇ ਤੇ
ਉਹ ਤੈਨੂੰ ਅਜ ਕੋਈ ਹੈ।
ਖ਼ੁਸ਼ ਖੁਸ਼ ਕਿਧਰੋਂ ਆਏ ਹੋ
ਮੇਹਰ ਅਜ ਕਿਸ ਤੇ ਹੋਈ ਹੈ ?
ਧੌਣ ਝੁਕਾ ਕੇ ਚੱਲੇ ਕਿਉਂ
ਜਿਸ ਦੀ ਜਾਨ ਨਰੋਈ ਹੈ।
ਹਮਦਰਦੀ ਹਮਦਰਦੀ ਵਿਚ
ਝੰਡ ਕਿਸੇ ਦੀ ਹੋਈ ਹੈ।
ਹੁਕਮ ਚਲਾ ‘ਹਮਦਰਦ' ਉੱਤੇ
ਉਸ ਦੀ ਇਹ ਅਰਜੋਈ ਹੈ।