ਦਿਲਾ ਮੰਨੀ ਨਾ ਤੂੰ ਹਾਰ

ਓਦਾਂ ਤਾਂ ਚੰਨ ਬੜੀ ਦੂਰ ਓਹਤੇ ਮਰਦੀ ਚਕੋਰ

ਰੱਖ ਦਿਲ ’ਚ ਪਿਆਰ ਆਪੇ ਖਿੱਚ ਲਉਗੀ ਡੋਰ

ਜਦੋਂ ਇੱਕ ਹੋਣਾ ਫੇਰ ਪੈਲਾਂ ਦਿਲ ਪਾਉਣਗੇ

ਦਿਲਾ ਮੰਨੀ ਨਾ ਤੂੰ ਹਾਰ-

ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ

ਦਿਲਾ ਮੰਨੀ ਨਾ ਤੂੰ ਹਾਰ

 

ਐਵੇਂ ਵਹਿਮ ਨਾ ਕਰੀਂ ਜੇ ਖੱਬੀ ਅੱਖ ਫਰਕੇ

ਕਦੇ ਵੀ ਸਰਦਾ ਨਈਂ ਹੱਥ ਉੱਤੇ ਹੱਥ ਧਰ ਕੇ

ਹੌਸਲੇ ਹੀ ਦੀਵੇ ਰਾਹਾਂ ’ਚ ਜਗਾਉਣਗੇ

ਦਿਲਾ ਮੰਨੀ ਨਾ ਤੂੰ ਹਾਰ-

ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ

ਦਿਲਾ ਮੰਨੀ ਨਾ ਤੂੰ ਹਾਰ

 

ਗੱਲ ਤੂੰ ਕੋਈ ਛੋਟੀ ਵੱਡੀ ਦਿਲ ਤੇ ਨਾ ਲਾਈਂ

ਰੰਗ ਦੁਨੀਆਂ ਦੇ ਦੇਖ ਜਿੰਦ ਚੱਕਰੀਂ ਨਾ ਪਾਈਂ

ਤਾਰੇ ਅੰਬਰ ਦੇ ਵੀ ਪਲਕਾਂ ਵਿਛਾਉਣਗੇ

ਦਿਲਾ ਮੰਨੀ ਨਾ ਤੂੰ ਹਾਰ-

ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ

ਦਿਲਾ ਮੰਨੀ ਨਾ ਤੂੰ ਹਾਰ

 

ਹੁੰਦਾ ਲੋਹੇ ਦਾ ਸੁਭਾਅ ਸੱਟ ਸੀਨੇ ਉੱਤੇ ਸਹਿਣਾ

ਸਦਾ ਕੱਚ ਸਾਹਵੇਂ ਹੀਰੇ ਨੇ ਤਾਂ ਹੀਰਾ ਹੀ ਹੈ ਰਹਿਣਾ

ਤਿੱਖੇ ਨੈਣਾਂ ਵਾਲੇ ਆਪੇ ਨਜ਼ਰਾਂ ਝੁਕਾਉਣਗੇ

ਦਿਲਾ ਮੰਨੀ ਨਾ ਤੂੰ ਹਾਰ-

ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ

ਦਿਲਾ ਮੰਨੀ ਨਾ ਤੂੰ ਹਾਰ

 

ਇਹ ਤੇਰੇ ਉੱਤਮ ਹਵਾ ’ਚ ਜਦ ਬੋਲ ਕਿਰਨੇ

ਬਈ ਫੇਰ ਦਾਊਂਵਾਲੇ ਸੂਹੇ ਸੋਹਣੇ ਫੁੱਲ ਖਿੜਨੇ

ਉੱਡਦੇ ਪਰਿੰਦੇ ਦੇਖੀਂ ਗੀਤ ਗਾਉਣਗੇ

ਦਿਲਾ ਮੰਨੀ ਨਾ ਤੂੰ ਹਾਰ-

ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ

ਦਿਲਾ ਮੰਨੀ ਨਾ ਤੂੰ ਹਾਰ

📝 ਸੋਧ ਲਈ ਭੇਜੋ