ਦਿਲਾਂ ਵਿਚ ਵਲਵਲੇ

ਦਿਲਾਂ ਵਿਚ ਵਲਵਲੇ, ਅੱਖਾਂ ਵਿਚ ਸੁਪਨੇ ਮਰੇ ਹੋਣੇ 

ਬੜਾ ਅਪਸ਼ਗਨ ਹੁੰਦੈ, ਘਰ ਹੀ ਬਲਦੇ ਸਿਵੇ ਹੋਣੇ 

ਦਿਮਾਗੀ ਮੁਫਲਿਸੀ ਜਾਂ ਆਤਮਾ ਦੀ ਹੈ ਅਮੀਰੀ ਇਹ 

ਕਿਸੇ ਥਾਂ ਬੰਦਿਆਂ ਤੋਂ ਵੀ ਜਿਆਦਾ ਦੇਵਤੇ ਹੋਣੇ 

ਇਹ ਰਿਸ਼ਤੇ, ਮਸ਼ਵਰੇ, ਆਦਰਸ਼, ਸਿਸ਼ਟਾਚਾਰ, ਮਰਿਆਦਾ 

ਪਤਾ ਕੀ ਸੀ ਕਿ ਕਿਸ ਕਿਸ ਸ਼ਕਲ ਵਿਚ ਨੇ ਪਿੰਜਰੇ ਹੋਣੇ 

ਜਿਨਾ ਦੇ ਵਾਸਤੇ ਬੱਸ ਚਾਰ ਕੁ ਅੰਗਾਂ ਦਾ ਹਾਸਿਲ ਹੈ 

ਉਹ ਔਰਤ ਨੂੰ ਕਿਵੇਂ ਬੇਟੀ ਜਾਂ ਮਾਂ ਨੇ ਆਖਦੇ ਹੋਣੇ

📝 ਸੋਧ ਲਈ ਭੇਜੋ