ਦਿਲਦਾਰ ਹੁਸਨ ਦਾ ਮਤਵਾਲਾ

ਦਿਲਦਾਰ ਹੁਸਨ ਦਾ ਮਤਵਾਲਾ ਹਰ ਹਰ ਵਿਚ ਝੋਕ ਬਸਾ ਬੈਠਾ

ਕਿਤੇ ਤੂਰ ਤੇ ਬਸਤਰ ਲਾ ਬੈਠਾ, ਕਿਤੇ ਸੂਲੀ ਤੇ ਯਾਰ ਮਨਾ ਬੈਠਾ

ਫਾਇਨਮਾ ਤੇ ਤੂ ਆਖ ਕਿਤੇ ਨਹਨੋ ਅਕਰਬ ਵਿਚ ਜਾ ਬੈਠਾ

ਕਿਤੇ ਬਣਿਆ ਇਮਾਮ ਜਾ ਵਿਚ ਮਸਜਦ ਬੁਤਖ਼ਾਨੇ ਤਿਲਕ ਲਗਾ

ਬੈਠਾ ਕੋਈ ਐਹਦੋਂ ਐਹਮਦ ਬਨ ਸਰਵਰ ਰਫਰਫ ਦੀ ਵਾਗ ਉਠਾ ਬੈਠਾ

ਸ਼ਬ ਰਾਤ ਮਾਅਰਾਜ ਉਡੀਕ ਅੰਦਰ, ਕੋਈ ਬਾਗ਼ ਬਹਿਸ਼ਤ ਸਜਾ ਬੈਠਾ

ਸਖ਼ੀ ਪਾਕ ਹੁਸੈਨ ਸੀ ਅਬਨ ਅਲੀ ਸਚਾ ਇਸ਼ਕ ਖ਼ੁਦਾ ਨਾਲ ਲਾ ਬੈਠਾ

ਕੀਤਾ ਸਬਰ ਸ਼ੁਕਰ ਵਿਚ ਕਰਬਲ ਦੇ ਗੋਦੀ ਵਿਚ ਫਰਜ਼ੰਦ ਕੁਹਾ ਬੈਠਾ

ਸਖ਼ੀ ਗੌਸੁੱਲਾਜ਼ਮ ਜੀਲਾਨੀ ਸੁਨ ਹਸ਼ਮਤ ਸ਼ਾਹ ਦੀਆਂ ਅਰਜ਼ਾਂ ਨੂੰ

ਸਾਨੂੰ ਕੁਠਕੇ ਹਿੰਦੁਸਤਾਨ ਅੰਦਰ ਸੋਹਣਾ ਵਿਚ ਬਗ਼ਦਾਦ ਦੇ ਜਾ ਬੈਠਾ

📝 ਸੋਧ ਲਈ ਭੇਜੋ