ਦਿਲਦਾਰ ਸੁੱਚਾ ਜਾਚਿਓ

ਸੁਪਨੇ ਸੁੱਚੇ ਜੇ ਵੇਖਣੇ, ਦਿਲਦਾਰ ਸੁੱਚਾ ਜਾਚਿਓ ।

ਬਾਦਸ਼ਾਹ ਚੁਣਨਾ ਤੁਸਾਂ, ਕਿਰਦਾਰ ਉੱਚਾ ਵਾਚਿਓ ।

ਧਰਤੀ ਵਿੱਚੋਂ ਚੁਗੇ ਜੋ ਮੋਤੀ, ਬੋਰੇ ਭਰ ਨਾ ਡੋਹਲੇ ਓਹ ।

ਗੋਦੀਆਂ ਦੇ ਲਾਲ ਅਸੀਂ, ਸੜਕਾਂ ਤੇ ਨਾ ਰੋਲ਼ੇ ਓਹ ।

ਸੁਪਨੇ ਵਾਚਣ ਹਿੱਤ, ਉਹਦੇ ਸਾਰੇ ਪੱਲੜੇ ਫੋਲਣੇ ।

ਟੁੱਟੇ ਭੱਜੇ ਵਾਚਣਾ, ਕਿਉਂ, ਅਸਾਂ ਅਗਲੇ ਜੋ ਨੀ ਰੋਲਣੇ ।

ਸਿਜਦੇ ਮਰਿਯਾਦਾ ਨੂੰ  ਕਰੇ, ਪਰਸ਼ੋਤਮ ਏਸਾ ਭਾਲ਼ਿਓ ।

ਸੁਪਨੇ ਪੂਰੇ ਵੀ ਕਰੇ, ਏਵੇਂ ਨਵੇਂ ਵਿਖਾ ਨਾ ਟਾਲ਼ੇ ਓਹ ।

ਸਰਬ ਦੇ ਸੁਪਨੇ ਅੱਧ ਚ ਟੁੱਟੇ, ਤਾਂ ਤ੍ਹੁਾਨੂੰ ਸਮਝਾਵੇ ਓਹ ।

ਸੋਚ ਸਮਝ ਕੇ ਸੁਪਨਿਆਂ ਡੋਰੀ, ਕਿਸੇ ਨਾ ਹੱਥ ਫੜਾਵੇ ਓਹ ।

ਐਤਕੀਂ ਸੁਪਨੇ ਪੂਰੇ ਕਰਨ ਲਈ, ਦਿਲਦਾਰ ਸੁੱਚਾ ਜਾਚ ਲਿਓ ।

ਸੁਪਨਿਆਂ ਦਾ ਬਾਦਸ਼ਾਹ ਚੁਣਨ ਸਮੇਂ, ਉਹਦਾ ਕਿਰਦਾਰ ਉੱਚਾ ਵਾਚ ਲਿਓ ।

📝 ਸੋਧ ਲਈ ਭੇਜੋ