ਦਿਲੇ ਦਾ ਭੇਤ ਪਰ

ਰਹਿੰਦਾ ਆਖਰੀ ਦਮਾਂ ਤਕ ਵਾਰ ਕਰਦਾ,

ਕਦੇ ਮਰਦ ਮੈਦਾਨ 'ਚੋਂ ਨੱਸਦਾ ਨਹੀਂ

ਚੜ੍ਹਿਆ ਫਿਰੇ ਜੋ ਹਵਾ ਦੇ ਮੋਢਿਆਂ ਤੇ,

ਬੱਦਲ ਕਦੇ ਉਹ ਨਿੱਠ ਕੇ ਵੱਸਦਾ ਨਹੀਂ

ਉਹ ਆਦਮੀ ਆਦਮੀ ਨਹੀਂ ਹੁੰਦਾ,

ਜਿਹੜਾ ਆਪਣੇ ਆਪ ਤੇ ਹੱਸਦਾ ਨਹੀਂ

ਗੱਲਾਂ ਉਂਝ ਤਾਂ ਥੋੜ੍ਹੀਆਂ ਨਹੀਂ ਕਰਦਾ,

“ਸਾਹਿਬ” ਦਿਲੇ ਦਾ ਭੇਤ ਪਰ ਦੱਸਦਾ ਨਹੀਂ

📝 ਸੋਧ ਲਈ ਭੇਜੋ