ਦਿਲੇ ਨੂੰ ਰੋਗ ਨਵਾਂ ਲਾ ਕੇ

ਦਿਲੇ ਨੂੰ ਰੋਗ ਨਵਾਂ ਲਾ ਕੇ ਟੁਰ ਗਿਆ ਕੋਈ ।

ਮੇਰੇ ਖ਼ਲੂਸ ਨੂੰ ਠੁਕਰਾ ਕੇ ਟੁਰ ਗਿਆ ਕੋਈ ।

ਵਿਖਾ ਕੇ ਸ਼ੋਅਬਦਾ ਬਾਜ਼ੀ ਪਲਾਂ 'ਚ ਪਲਕਾਂ ਤੇ,

ਤਰੇਲ ਡਲ੍ਹਕਦੀ ਪਥਰਾ ਕੇ ਟੁਰ ਗਿਆ ਕੋਈ ।

ਮੇਰੇ ਖ਼ਿਆਲ ਦੇ ਮੁਖੜੇ ਤੇ ਆ ਗਈ ਲਾਲੀ,

ਜਦੋਂ ਦਾ ਖ਼ਾਬ ਦੇ ਵਿਚ ਆ ਕੇ ਟੁਰ ਗਿਆ ਕੋਈ ।

ਕਿਸੇ ਤੇ ਸੋਚ ਕੇ ਅੱਗੇ ਤੋਂ ਐਤਮਾਦ ਕਰੀਂ,

ਇਹ ਗਲ ਕਮਾਲ ਦੀ ਸਮਝਾ ਕੇ ਟੁਰ ਗਿਆ ਕੋਈ ।

ਹੁਣੇ ਹੁਣੇ ਮੇਰੇ ਸੀਨੇ ਦੀ ਕਬਰ ਵਿਚ 'ਸਾਕੀ',

ਤੜਫ਼ਦੀ ਆਸ ਨੂੰ ਦਫ਼ਨਾ ਕੇ ਟੁਰ ਗਿਆ ਕੋਈ ।

📝 ਸੋਧ ਲਈ ਭੇਜੋ