ਦਿਨ ਰੁਪਹਿਲਾ

ਦਿਨ ਰੁਪਹਿਲਾ ਰਾਤ ਕਾਲੀ ਰਾਤ ਹੈ 

ਰਾਤ ਦੇ ਪਿੱਛੇ ਖੜੀ ਪ੍ਰਭਾਤ ਹੈ।

ਸੋਚ ਮੇਰੀ ਇਕ ਚੁਨੌਤੀ ਵਕਤ ਨੂੰ,

ਯਾਦ ਤੇਰੀ ਯਾਦ ਪੰਛੀ ਝਾਤ ਹੈ।

ਹਾਸਿਆਂ ਦੇ ਦਿਨ ਬਸੰਤੀ ਅਉਣਗੇ, 

ਹੰਝੂਆਂ ਦੀ ਹੋ ਰਹੀ ਬਰਸਾਤ ਹੈ।

ਦਰਦ ਹੈ ਇਕ ਸਬਜ਼ ਰਿਸ਼ਤਾ ਪਿਆਰ ਦਾ, 

ਪਿਆਰ ਦਾ ਗ਼ਮ ਇਹ ਤੁਹਾਡੀ ਦਾਤ ਹੈ।

ਜਾ ਰਿਹਾ ਹੈ ਇਕ ਜਨਾਜ਼ਾ, ਜਾਣ ਦੇ, 

ਆਉਣ ਦੇ, ਜੋ ਰਹੀ ਹੈ ਬਾਰਾਤ ਹੈ।

📝 ਸੋਧ ਲਈ ਭੇਜੋ