ਆਂਹਦੇ ਤਖ਼ਤ ਹਜ਼ਾਰਿਉਂ ਖਾ ਧੱਕੇ,

ਜਾਣਾ ਰਾਂਝੇ ਸੀ ਆਪਣੇ ਪੀਰ ਦੇ ਘਰ।

ਰਾਤ ਪਈ ਤਾਂ ਮੱਝ ਦੀ ਪੂਛ ਫੜ ਕੇ, 

ਪਹੁੰਚ ਗਿਆ ਅੰਧਰਾਤੇ ਵਿਚ ਹੀਰ ਦੇ ਘਰ। 

ਸੁਹਣੀ ‘ਹੀਰ’ ਦੀ ਕੋਈ ਨਾ ਵਾਤ ਪੁਛੇ, 

ਓਧਰ ਭੀੜ ਰਹਿੰਦੀ ਸੁਣਿਆ 'ਤੀਰ' ਦੇ ਘਰ । 

ਗੱਲ ਕਰਨ ਉਹ ਕਿਸੇ ਦੇ ਨਾਲ ਕਾਹਨੂੰ, 

ਕੀਤਾ ਜਿਨ੍ਹਾਂ ਨੇ ਡਿਨਰ ਵਜ਼ੀਰ ਦੇ ਘਰ।

📝 ਸੋਧ ਲਈ ਭੇਜੋ