1. 

ਜਿੰਦਗੀ ਦੀ ਹਰ ਹਨੇਰੀ ਰਾਤ 'ਚੋਂ ਚਾਨਣ ਮੁਨਾਰੇ ਵੇਖਦਾ ਹਾਂ ਮੈਂ।

ਤੂਫਾਨ 'ਚ ਘਿਰੀ ਹੈ ਕਿਸ਼ਤੀ ਫਿਰ ਵੀ ਕਿਨਾਰੇ ਵੇਖਦਾ ਹਾਂ ਮੈਂ।

ਕੀ ਹੋਇਆ ਯਾਰ ਜ਼ਮਾਨਾ ਬਣ ਗਿਆ ਵੈਰੀ,

ਗਮਾਂ ਦੀਆਂ ਬੁੱਕਲਾਂ 'ਚੋਂ ਤੇਰੇ ਸਹਾਰੇ ਵੇਖਦਾ ਹਾਂ ਮੈਂ।

2. 

ਨੀਲੇ ਤੇਰੇ ਅੰਬਰ ਦੀ ਛਾਵੇਂ ਬਹੁਰੰਗ ਦੁਨੀਆਂ ਵੱਸਦੀ ਏ।

ਕਿਤੇ ਰਾਤ ਗਮਾਂ ਦੀ ਪਾਈ ਕਿਤੇ ਖੁਸ਼ੀਆਂ ਰੰਗੀ ਮਸਤੀ ਏ।

ਕੋਈ ਖੂਨ ਪਸੀਨਾ ਇਕ ਕਰੇ ਪਰ ਛੂਹ ਨਾ ਸਕੇ ਮੰਜ਼ਿਲ ਨੂੰ।

ਕੀ ਇਹੋ ਤੇਰੀ ਦੁਨੀਆਂ ਖੁਦਾ ਜਿੱਥੇ ਜਾਨ ਟੁਕੜਿਉਂ ਸਸਤੀ ਏ।

📝 ਸੋਧ ਲਈ ਭੇਜੋ