ਦੋ ਸਾਲ ਬੀਤ ਗਏ ਸੀ
ਮੈਂ ਆਸ ਛੱਡ ਦਿੱਤੀ ਸੀ,
ਮੈਨੂੰ ਏਦਾਂ ਲੱਗਦਾ ਸੀ,
ਰੱਬ ਨੇ ਮੇਰੇ ਵਰਗਾ ਕਿਸੇ ਹੋਰ ਨੂੰ ਬਣਾਇਆ ਹੀ ਨਹੀਂ,
ਪਰ ਫੇਰ ਤੂੰ ਮਿਲੀ,
ਐਦਾਂ ਤੂੰ, ਤੂੰ ਹੈ ਹੀ ਨਹੀਂ,
ਤੂੰ ਮੈਂ ਹੀ ਹੈ,
ਉਹੀ ਖ਼ਿਆਲ,ਉਹੀ ਸਵਾਲ,
ਉਹੀ ਗੱਲਾਂ,ਉਹੀ ਸੋਚ
ਕਿੰਨਾ ਕੁਝ ਮਿਲਦਾ ਨਾਲ ਆਪਣਾ
ਮੈਂ ਜਦੋਂ ਤੇਰਾ ਨਾਂ ਸੁਣਿਆ,
ਮੈਂ ਅੱਖਾਂ ਬੰਦ ਕਰ ਲਈਆਂ,
ਤੇ ਆਪਣੇ ਰੱਬ ਨੂੰ ਪੁੱਛਿਆ...
'ਰੱਬਾ... ਦੱਸ ਇਹ ਕੌਣ ਹੈ?'
ਪਤਾ... ਰੱਬ ਨਹੀਂ ਬੋਲਿਆ
ਪਤਾ ਉਹ ਕਿਉਂ ਨਹੀਂ ਬੋਲਿਆ,
ਕਿਉਂਕਿ ਉਹ ਮੈਨੂੰ ਅਕਸਰ ਆਖਦਾ ਹੈ,
ਕਿ ਮੈਂ ਤੇਰੇ ਨਾਲ ਜਿਸ ਨੂੰ ਮਿਲਾਇਆ ਹੈ,
ਉਸਦਾ ਮਿਲਣਾ ਲਿਖਣ ਤੋਂ ਪਹਿਲਾਂ,
ਉਸਦਾ ਵਿੱਛੜਣਾ ਪਹਿਲਾਂ ਲਿਖਿਆ ਹੈ,
ਮੈਂ ਇਹ ਸਭ ਜਾਣਦੇ ਹੋਏ ਨੇ ਵੀ,
ਤੇਰੇ ਤੇ ਅੱਖਾਂ ਮੀਚ ਭਰੋਸਾ ਕੀਤਾ,
ਉਹ ਗੱਲਾਂ ਜੋ ਅਠਾਰਾਂ ਵਰ੍ਹਿਆਂ ਤੋਂ,
ਆਪਣੇ ਮਨ ਦੇ ਸੰਦੂਕ ਵਿੱਚ ਸਾਂਭੀਆਂ ਸੀ,
ਉਹ ਤੇਰੇ ਅੱਗੇ ਰੱਖ ਦਿੱਤੀਆਂ...
ਮੈਨੂੰ ਪਤਾ ਸੀ,
ਤੈਨੂੰ ਮੈਂ ਨਹੀਂ,
ਮੇਰੀਆਂ ਗੱਲਾਂ ਵਿਚੋਂ,
ਕੁਝ ਗੱਲਾਂ ਪਸੰਦ ਆ ਜਾਣਗੀਆਂ ,
ਪਤਾ ਕਿਉਂ ਕਿਉਂਕਿ ਰੱਬ ਨੇ ਦੱਸਿਆ ਮੈਨੂੰ,
ਜੋ ਤੇਰਾ ਬਾਕੀ ਹਿੱਸਾ ਹੈ, ਉਹ ਤੂੰ ਹੈ
ਮੈਂ ਡਰ ਗਿਆ
ਮੈਂ ਆਪਣੇ ਨਾਲਦੀ ਖ਼ਾਲੀ ਜਗਾਹ ਨੂੰ ਲੱਭਣ ਲੱਗਾ,
ਮੈਂ ਹੈਰਾਨ ਸੀ, ਉਹ ਭਰ ਗਈ ਹੈ,
ਮੈਨੂੰ ਕੋਈ ਫਰਕ ਨਹੀਂ ਪੈਂਦਾ,
ਤੂੰ ਮੇਰੇ ਬਾਰੇ ਸੋਚੇਂ ਜਾ ਨਾ ਸੋਚੇਂ,
ਪਰ ਹਾਂ ਮੈਂ ਜ਼ਰੂਰ ਸੋਚਦਾਂ ਹਾਂ,
ਤੇ ਰੱਬ ਨੇ ਕਿਹਾ ਸੀ,
ਹੌਲ਼ੀ ਜਿਹੀ ਮੇਰੇ ਕੰਨ ਚ ਰਾਤ,
ਹੋ ਸਕਦਾ ਇਹ ਚੱਕਰ ਮੁੜ ਚਲ ਪਵੇ
ਮੈਂ ਹਲਕਾ ਜਿਹਾ ਮੁਸਕਾਇਆ
ਤੇ ਕਿਹਾ ਇਹ ਜ਼ਿੰਦਗੀ ਹੈ,
ਕੋਈ ਫ਼ਿਲਮ ਥੋੜ੍ਹੀ...
ਪਤਾ ਅੱਗੋਂ ਰੱਬ ਕੀ ਬੋਲਿਆ
ਮੈਂ ਵੀ ਰੱਬ ਹਾਂ
ਕੋਈ ਬੰਦਾ ਥੋੜ੍ਹੀ ਹਾਂ...