ਚੰਨ ਅੰਬਰਾਂ ਵਿਚ ਨਿੱਸਲ ਸੁੱਤਾ

ਨਿੱਸਲ ਸੁੱਤੇ ਤਾਰੇ

ਮਾਘ ਦੇ ਜੰਮੇ ਕੱਕਰ ਨੂੰ

ਅਜ ਫੱਗਣ ਪਿਆ ਪੰਘਾਰੇ

ਜਿੰਦ ਮੇਰੀ ਦੇ ਕੱਖਾਂ ਓਹਲੇ

ਇਕ ਚਿਣਗ ਪਈ ਊਂਘੇ,

ਟਿੱਲੇ ਤੋਂ ਅਜ ਪੌਣ ਜੁ ਉੱਠੀ

ਭਰਦੀ ਪਈ ਹੁੰਗਾਰੇ

ਜਿੰਦ ਮੇਰੀ ਦੇ ਪੱਤਰੇ ਉੱਤੇ

ਦੋ ਅੱਖਰ ਉਸ ਵਾਹੇ,

ਦੋ ਅੱਖਰਾਂ ਨੂੰ ਪੂੰਝ ਨਾ ਸੱਕੇ

ਹੱਥ ਉਮਰ ਦੇ ਹਾਰੇ

ਸੌ ਜੰਗਲਾਂ ਦੀਆਂ ਭੀੜਾਂ ਵਿੱਚੋਂ

ਖਹਿਬੜ ਕੇ ਕੋਈ ਲੰਘੇ,

ਮੱਥੇ ਵਿੱਚੋਂ ਮਣੀ ਨਾ ਉਤਰੇ

ਕੂੰਜਾਂ ਲਾਹ ਲਾਹ ਮਾਰੇ

ਦੋਂ ਪਲਕਾਂ ਅਜ ਕੱਜ ਨਾ ਸੱਕਣ

ਅੱਖੀਆਂ ਦਾ ਉਦਰੇਵਾਂ,

ਮੂੰਹ ਉੱਤੇ ਦੋ ਲੀਕਾਂ ਪਾ ਗਏ

ਦੋ ਟੇਪੇ ਅਜ ਖਾਰੇ

ਚੰਨ ਅੰਬਰਾਂ ਵਿਚ ਨਿੱਸਲ ਸੁੱਤਾ... ...

📝 ਸੋਧ ਲਈ ਭੇਜੋ