ਦੋ ਤਿੱਤਲੀਆਂ

ਘੁੰਮਰੇ ਘੁੰਮਰੇ ਟਾਹਣਾਂ ਵਾਲੇ

ਬੋੜ੍ਹ ਪਛਾੜੀ,

ਬਣ ਗੁਲਨਾਰੀ,

ਵੱਡਾ ਗੋਲਾ ਸੂਰਜ ਦਾ ਜਦ ਮੂੰਹ ਛਪਾਵੇ,

ਮੇਰੀ ਬਾਰੀ ਦੇ ਸਾਹਵੇਂ,

ਫੁੱਲ-ਪਤੀਆਂ ਦੀ ਪਤਲੀ ਛਾਵੇਂ,

ਫੁਦਕ ਫੁਦਕ,

ਗੁਟਕ ਗੁਟਕ ਕੇ

ਬੋਲਦੀਆਂ ਦੋ ਤਿੱਤਲੀਆਂ।

📝 ਸੋਧ ਲਈ ਭੇਜੋ