ਡਾਕਟਰ ਮੁਹੰਮਦ ਇਕਬਾਲ ਨੂੰ

ਖ਼ੂਨ ਨੇ ਤੇਗਾਂ 'ਤੇ ਲਾਉਣੀਆਂ ਬਾਜ਼ੀਆਂ। 

ਉੱਠਣਾ ਫੇਰ ਪੰਜਾਬ ਦੇ ਗ਼ਾਜ਼ੀਆਂ।

ਜਗਣਾ ਫੇਰ ਅਸਮਾਨ ਦੀ ਚੀਸ ਨੇ 

ਕੰਬਣਾ ਫੇਰ ਈਮਾਨ ਤੋਂ ਪਾਜੀਆਂ।

“ਆਓ ਵਸਲ ਨੂੰ ਖ਼ੂਨ ਵਿਚ ਰੰਗੀਏ"

ਥਲਾਂ ਨੂੰ ਸੱਦਾਂ ਦੇਣੀਆਂ ਹਾਜੀਆਂ।

ਗਜ਼ਬ ਦੀ ਅੱਗ ਘਿਰ ਰਹਿਮ ਨੂੰ ਮੰਗਣਾ 

ਖੰਜਰ ਵੀਰਾਨੀ ਤੋਂ ਜ਼ਿਬਾਹ ਹੋ ਨਾਜ਼ੀਆਂ। 

ਅੱਗ ਦੇ ਕਹਿਰ ਵਿਚ ਮੰਜ਼ਲਾਂ ਪਾਉਣੀਆਂ 

ਸਦੀਆਂ ਦੇ ਥਲਾਂ ਵਿਚ ਹਫਦਿਆਂ ਤਾਜ਼ੀਆਂ।

📝 ਸੋਧ ਲਈ ਭੇਜੋ