ਭਾਵੇਂ ਉਹਦੀ ਮੇਰੀ ਦੂਰੀ ਨਈਂ ਹੁੰਦੀ,
ਪਰ ਦੋਹਾਂ ਦੀ ਮਰਜ਼ੀ ਪੂਰੀ ਨਈਂ ਹੁੰਦੀ।
ਸਭ ਦੇ ਸਾਵੇਂ ਨਿਰਣਾ ਕੋਈ ਮਿਲਣਾ ਨਈਂ,
ਕਰਨੀ ਏ ਜੋ ਗੱਲ ਜ਼ਰੂਰੀ ਨਈਂ ਹੁੰਦੀ।
ਤੇਰੀ ਮੇਰੀ ਗੱਲ ਏ ਤੇਰੇ ਮੇਰੇ ਵਿਚ,
ਕਹਿ ਦਿੱਤਾ ਏ ਨਾਂ, ਮਸ਼ਹੂਰੀ ਨਈਂ ਹੁੰਦੀ।
ਆਪਣੀ ਆਪ ਸਿਆਣ ਕਰਾਉਣਾ ਡਰਨਾ ਵਾਂ,
ਹਾਲਾਂ ਸੱਚ ਕੋਈ ਮਗ਼ਰੂਰੀ ਨਈਂ ਹੁੰਦੀ।