ਬਣ ਕਿਰਸਾਨ ਹੱਲ ਜੋੜ ਇਸ਼ਕ ਦਾ, ਵਾਹ ਘੁਸਾ ਭਰਮ ਦਾ ਪਾੜਾ

ਅਤੇ ਬੀਜ ਮੁਹੱਬਤ ਦਾ ਫੇਰ ਬੀਜੀਂ; ਟੁੱਟੇ ਮੋਹ ਹੰਕਾਰ ਦਾ ਜਾੜਾ

ਤਸੱਵਰ ਪੀਰ ਦਾ ਪਾਣੀ ਦੇਵੀਂ, ਤੇਰਾ ਫ਼ਸਲ ਨਾ ਹੋਵੇ ਮਾੜਾ

ਵੱਢ ਹਿਰਸ ਦੀ ਖੇਤੀ ਲੱਭੂ, ਫਿਰ ਗਾਹ ਨਫ਼ਸ ਖਲਵਾੜਾ

📝 ਸੋਧ ਲਈ ਭੇਜੋ