ਦਿਲ ਡੋਲ ਨਾ ਰਹੋ ਖਲੋਤਾ, ਉਹ ਪਲ ਵਿਚ ਸਭ ਕੁਝ ਕਰਦਾ

ਨਦੀਆਂ ਟਿੱਬੇ ਅਤੇ ਟਿੱਬੇ ਨਦੀਆਂ, ਇਹ ਕੰਮ ਉਹਦੇ ਸਭ ਘਰ ਦਾ

ਫਲ ਵਾਲਾ ਪਲ ਵਿਚ ਸੁਕਾਵੇ, ਕਰੇ ਗੰਨਾ ਕਾਨਾ ਸਰ ਦਾ

ਲੱਭੂ ਸ਼ਾਹ ਉਹਦੀ ਬੇਪਰਵਾਹੀਉਂ, ਮੇਰਾ ਹਰ ਵੇਲੇ ਦਿਲ ਡਰਦਾ

📝 ਸੋਧ ਲਈ ਭੇਜੋ