ਜਿਸ ਨੂੰ ਤੂੰ ਜੰਗਲ ਵਿਚ ਲੱਭੇਂ, ਉਹ ਘਰ ਤੇਰੇ ਵਿਚ ਵੱਸਦਾ

ਤੂੰ ਕੁਝ ਉਸ ਦਾ ਪਤਾ ਨਾ ਪਾਵੇਂ, ਕਈ ਸ਼ਕਲਾਂ ਬਣ ਬਣ ਦੱਸਦਾ

ਕਦੀ ਗੰਗਾ, ਕਦੀ ਮੱਕੇ ਜਾਵੇਂ, ਤੂੰ ਖਪ ਗਿਉਂ ਭੱਜਦਾ ਨੱਸਦਾ

ਲੱਭੂ ਸ਼ਾਹ ਤੂੰ ਛੱਡ ਦੇ ਹਸਤੀ, ਤੈਨੂੰ ਯਾਰ ਮਿਲੇ ਘਰ ਹੱਸਦਾ

📝 ਸੋਧ ਲਈ ਭੇਜੋ