ਨਾ ਹੋ ਭਲਿਆ ਨਫ਼ਸ ਦਾ ਕੈਦੀ, ਸਗੋਂ ਇਸ ਨੂੰ ਕਾਬੂ ਕਰ ਲੈ

'ਹੂ' ਦਾ ਚਾਬਕ ਹੱਥ ਵਿਚ ਫੜ ਕੇ, ਉਤੇ ਸਬਰ ਦੀ ਕਾਠੀ ਧਰ ਲੈ

ਨਫ਼ੀ ਅਸਬਾਤ ਦੀਆਂ ਪਾ ਲੈ ਵਾਗਾਂ, ਜੋ ਬਣੇ ਤੂੰ ਜਾਨ ਤੇ ਜਰ ਲੈ

ਲੱਭੂ ਸ਼ਾਹ ਉੱਤੇ ਕਰ ਅਸਵਾਰੀ, ਵਿਚ ਇਸ਼ਕ ਹਵਾ ਦੇ ਤਰ ਲੈ

📝 ਸੋਧ ਲਈ ਭੇਜੋ