ਮਾਂ-ਪਿਉ, ਭਾਈ ਤੇ ਸੱਜਣ-ਮਿੱਤਰ, ਅਸਾਂ ਸਭਨਾ ਨੂੰ ਅਜ਼ਮਾਇਆ

ਥੋੜਾ ਖੱਟੇ ਤੇ ਮਾਂ-ਪਿਉ ਆਖੇ; ਸ਼ਾਲਾ ! ਨਿੱਜ ਅਸਾਂ ਤੈਨੂੰ ਜਾਇਆ

ਦੂਰੋਂ ਵੇਖ ਯਾਰ ਖਿਸਕਦੇ, 'ਕੁਝ ਮੰਗੂਗਾ ਜੇ ਮੂੰਹ ਲਾਇਆ ।'

ਲੱਭੂ ਸ਼ਾਹ ਇਕ ਮੁਰਸ਼ਦ ਬਾਝੋਂ, ਤੈਨੂੰ ਕਿਸੇ ਨਾ ਕੋਲ ਬਹਾਇਆ

📝 ਸੋਧ ਲਈ ਭੇਜੋ