ਔਗੁਣ ਬਹੁਤੇ ਵਿਚ ਗੁਣ ਨਾ ਕੋਈ, ਦਰ ਤੇਰੇ ਉੱਤੇ ਢੱਠੇ

ਦਰਦ-ਰੰਞਾਣੇ ਅਤੇ ਹਿਜਰ-ਸਤਾਣੇ, ਨਾਲੇ ਲੋਕ ਕਰੇਂਦੇ ਠੱਠੇ

ਇਕ ਪਲ ਮੈਨੂੰ ਚੈਨ ਨਾ ਦੇਂਦੇ, ਸਭ ਦੁਸ਼ਮਨ ਹੋਏ ਕੱਠੇ

ਲੱਭੂ ਸ਼ਾਹ ਘੱਤ ਵਸਲ ਦਾ ਪਾਣੀ, ਹੋਣ ਭਾਂਬੜ ਹਿਜਰ ਦੇ ਮੱਠੇ

📝 ਸੋਧ ਲਈ ਭੇਜੋ