ਦਿਲ ! ਵਰਜ ਰਿਹਾ ਮੈਂ ਤੈਨੂੰ, ਇਹ ਨਾ ਕਰ ਚੋਗ ਪਿਆਰੀ

ਇਰਦ ਗਿਰਦ ਇਹਦੇ ਫਾਹੀਆਂ ਲੱਗੀਆਂ, ਬੈਠਾ ਛਿਪ ਕੇ ਮੀਰ ਸ਼ਿਕਾਰੀ

ਜੇ ਫਸਿਉਂ ਹੁਣ ਫਟਕਣ ਕੇਹਾ, ਝਲ ਚਲਦੀ ਤੇਜ਼ ਕਟਾਰੀ

ਲੱਭੂ ਸ਼ਾਹ ਨਹੀਂ ਮੁੜਨ ਮੁਨਾਸਬ, ਜਿਨ੍ਹਾਂ ਜਾਨ ਇਸ਼ਕ ਵਿਚ ਹਾਰੀ

📝 ਸੋਧ ਲਈ ਭੇਜੋ