ਦੂਜਾ ਨਾਂਅ ਏ

ਜ਼ਿੰਦਗੀ ਪਿਆਰ ਦਾ ਦੂਜਾ ਨਾਂਅ ਏ

ਇਕ ਮੁਟਿਆਰ ਦਾ ਦੂਜਾ ਨਾਂਅ ਏ

ਚੰਨ ਦਾ ਨਾਂ ਬਦਲਾਓ ਇਹ ਤੇ

ਮੇਰੇ ਯਾਰ ਦਾ ਦੂਜਾ ਨਾਂਅ ਏ

ਰੱਬਾ ਮੈਥੋਂ ਜਾਨ ਨਾ ਮੰਗੀਂ

ਇਹ ਸਰਕਾਰ ਦਾ ਦੂਜਾ ਨਾਂਅ ਏ

ਕੁਝ ਤੇ ਬੋਲ ਕਿ ਮੈਂ ਇਹ ਸਮਝਾਂ

ਚੁੱਪ ਇਕਰਾਰ ਦਾ ਦੂਜਾ ਨਾਂਅ ਏ

ਵੇਖ ਕੇ ਨਿੰਮਾ-ਨਿੰਮਾ ਹੱਸਣਾ

ਇਹ ਇਜ਼ਹਾਰ ਦਾ ਦੂਜਾ ਨਾਂਅ ਏ

📝 ਸੋਧ ਲਈ ਭੇਜੋ