ਦੂਰ ਖੜ੍ਹੀ ਸ਼ਰਮਾਵੇ

ਦੂਰ ਖੜ੍ਹੀ ਸ਼ਰਮਾਵੇ ਅੱਗ। 

ਹੱਥ ਲਾਇਆਂ ਮੁਰਝਾਵੇ ਅੱਗ।

ਸਰਦੀ ਰੁੱਤੇ ਅੱਧੀ ਰਾਤ, 

ਨੰਗੀ ਪਈ ਕੁਰਲਾਵੇ ਅੱਗ।

ਚੁੱਲ੍ਹੇ ਦੇ ਵਿਚ ਗੋਹੇ ਡਾਹ,

ਮੱਠੀ ਪੈਂਦੀ ਜਾਵੇ ਅੱਗ।

ਪੰਘਰ ਜਾਵੇ ਜੰਮੀ ਬਰਫ਼, 

ਜਦ ਵੀ ਜੋਸ਼ 'ਚ ਆਵੇ ਅੱਗ।

ਨ੍ਹੇਰੇ ਵਿਚ ਜੁਗਨੂੰ ਬਣਕੇ, 

ਅਪਣਾ ਜੀਅ ਪਰਚਾਵੇ ਅੱਗ।

ਪਾਲਾ ਲਹੇ, ਕਾਂਬਾ ਮੁੱਕੇ,

ਕੋਈ ਲੱਭ ਲਿਆਵੇ ਅੱਗ।

ਧੂੰਏਂ ਦੀ ਚਾਦਰ ਦੇ ਵਿੱਚ, 

ਅਪਣਾ ਆਪ ਲੁਕਾਵੇ ਅੱਗ।

📝 ਸੋਧ ਲਈ ਭੇਜੋ