ਵਿਗਿਆਨੀ ਕਹਿੰਦੇ ਨੇ 

ਸਾਡੇ ਚਾਰ ਚੁਫ਼ੇਰੇ

ਫ਼ੈਲ ਗਿਆ ਪ੍ਰਦੂਸ਼ਣ

ਖ਼ਤਰਾ ਨਿਸ ਦਿਨ ਵਧਦਾ ਜਾਵੇ 

ਨਾ ਠਲ੍ਹਿਆ ਤਾਂ ਆਖਰ 

ਹਾਲਤ ਇਹ ਹੋ ਜਾਣੀ

ਅਗਲਾ ਸਾਹ ਆਵੇ ਨਾ ਆਵੇ

ਦੂਸ਼ਿਤ ਪੌਣ ਤੇ ਪਾਣੀ ਦੂਸ਼ਿਤ 

ਮਿੱਟੀ ਦੂਸ਼ਿਤ, ਅੰਨ ਵੀ ਦੂਸ਼ਿਤ 

ਇਹ ਸਭ ਜਾਣ ਗਏ ਵਿਗਿਆਨੀ 

ਪਰ ਅਸਲੀ ਗੱਲ ਫੇਰ ਨਾ ਜਾਣੀ 

ਬੰਦੇ ਅੰਦਰੋਂ ਦੂਸ਼ਿਤ ਹੋਏ

ਦੂਸ਼ਿਤ ਸੋਚ, ਵਿਚਾਰ ਵੀ ਦੂਸ਼ਿਤ 

ਦੂਸ਼ਿਤ ਵਚਨ, ਵਿਹਾਰ ਵੀ ਦੂਸ਼ਿਤ 

ਸੁਪਨੇ ਕੌਲ ਕਰਾਰ ਵੀ ਦੂਸ਼ਿਤ 

ਮਿੱਤਰਤਾ ਮੋਹ ਪਿਆਰ ਵੀ ਦੂਸ਼ਿਤ 

ਬਾਹਰਲੇ ਪ੍ਰਦੂਸ਼ਨ ਦਾ ਤਾਂ

ਲੱਭ ਲੈਣਗੇ ਹੱਲ ਵਿਗਿਆਨੀ 

ਸੋਚਾਂ, ਸੁਪਨਿਆਂ ਤੇ ਰਿਸ਼ਤਿਆਂ ਵਿੱਚ,

ਫ਼ੈਲ ਗਏ ਪ੍ਰਦੂਸ਼ਨ ਦਾ

ਕੀ ਹੱਲ ਹੋਵੇਗਾ ?

📝 ਸੋਧ ਲਈ ਭੇਜੋ