ਯਾਰ ਝੁੱਲਿਆ ਵਾਂਗ ਹਨੇਰੀਆਂ।
ਅਰਜ਼ਾਂ ਸੁਣੇ ਨ ਅਰਸ਼ ਵੇ ਤੇਰੀਆਂ।
ਜਾਂ ਇਹ ਜ਼ਿਮੀਂ ਜਾਂ ਇਹ ਅਸਮਾਨ ਹੈ,
ਰਮਜ਼ਾਂ ਪੈਂਦੀਆਂ ਕਿਹੜੀਆਂ ਕਿਹੜੀਆਂ !
ਕਿਸਨੂੰ ਵਾਜਾਂ ਪੈਣ ਚੜ੍ਹ ਸੂਲੀਆਂ,
ਜਾਂ ਇਹ ਤੇਰੀਆਂ, ਜਾਂ ਇਹ ਮੇਰੀਆਂ ?
ਜਾਂ ਲੁੱਟ ਲਏ ਜਾਂ ਫਿਰ ਸ਼ਹਿਨਸ਼ਾਹ ਹਾਂ,
ਮੰਜ਼ਲ ਪਹੁੰਚ ਗਏ, ਜਾਂ ਨੇ ਦੇਰੀਆਂ !
ਮੋਮਨ ਆਪਣਾ ਜ਼ੋਰ ਅਜ਼ਮਾ ਰਿਹਾ,
ਕਾਫ਼ਰ ਪਾ ਗਿਆ ਕਿਸ ਤਰ੍ਹਾਂ ਫੇਰੀਆਂ ?