ਖੁਦਾ ਤਾਂ ਕਣ-ਕਣ 'ਚ ਵੱਸਦਾ ਦੋਸਤਾ,

ਇੱਕ ਵਾਰ ਤੂੰ ਸਿੱਧੀ ਆਪਣੀ ਨਜ਼ਰ ਤਾਂ ਕਰ।

ਵੇਖ ਲਵੀਂ ਤੈਨੂੰ ਵੀ ਹਰ ਕਿਤੇ ਸਤਿਕਾਰ ਮਿਲੇਗਾ,

ਤੂੰ ਦਿਲੋਂ ਸਭਨਾਂ ਦੀ ਕਦੇ ਕਦਰ ਤਾਂ ਕਰ।

ਕੋਈ ਨਾ ਇੱਕ ਦਿਨ ਮੰਜ਼ਿਲ ਵੀ ਮਿਲ ਜਾਵੇਗੀ,

ਬੱਸ ਤੂੰ ਰੀਝ ਲਾ ਕੇ ਸੁਰੂ ਸਫ਼ਰ ਤਾਂ ਕਰ।

ਚਮਕਦੇ ਸ਼ਿਤਾਰੇ ਵਾਂਗ ਚਮਕਾ ਸਕਦੀ ਤੈਨੂੰ,

ਦੋਸਤਾ ਜਿੰਦਗੀ ਵਿਚਾਰੀ ਤੇ ਫਖਰ ਤਾਂ ਕਰ।

ਕਿਸੇ ਮੋੜ ਤੇ ਖੜਾ ਮਿਲ ਜਾਵੇਗਾ ਦਿਲਵਰ ਤੇਰਾ,

ਸਿੱਧੂ' ਫਿਲਹਾਲ ਥੋੜਾ-ਜਿਹਾ ਸਬਰ ਤਾਂ ਕਰ।

📝 ਸੋਧ ਲਈ ਭੇਜੋ