ਦੋਸਤੀ ਕਿੱਥੇ ਪੁੱਛਦੀ ਹੈ ਅੱਜਕਲ
ਕਿ ਕੀ ਕੀ ਬੀਤਿਆ ਮੁਹੱਬਤ ਦੀ ਸ਼ਾਮ ਨਾਲ
ਪਹਿਲੀ ਮੁਲਾਕਾਤ ਬਾਅਦ
ਤੇ ਕਿਰਦੇ ਹੰਝੂਆਂ ਨਾਲ
ਤੇਰੀ ਪਹਿਲੀ ਮੁਸਕਰਾਹਟ
ਨੇ ਕੀ 2 ਨਹੀ ਕੀਤਾ-
ਖਬਰੇ ਕਿਸੇ ਨੂੰ ਖਤਮ ਹੋਏ ਸਾਹ ਮਿਲ ਗਏ ਹੋਣ
ਲੱਭ ਪਈ ਹੋਵੇ ਕਿਤਾਬ ਗੁਆਚੀ-
ਜਾਂ ਚਿਰਾਂ ਤੋਂ ਵਿਛਿੜਿਆ ਯਾਰ-
ਕੀ ਕਰਾਂ ਮੈਂ ਆਪਣੇ ਹੰਝੂਆਂ ਦਾ
ਕਿੱਥੇ ਸੁੱਕਣੇ ਪਾਵਾਂ
ਤੇਰੀਆਂ ਦਿਤੀਆਂ ਝੂਠੀਆਂ ਤਸੱਲੀਆਂ
ਕੌਣ ਵਿਰਦਾ ਹੈ ਅੱਜਕਲ ਬੰਸਰੀ ਨਾਲ
ਜਿੱਥੋਂ ਤੂੰ ਅਲਵਿਦਾ ਕਹਿ ਟੁਰ ਗਈ-
ਓਥੇ ਖੜੇ ਰੁੱਖਾਂ ਦਾ ਹਾਲ ਪੁੱਛ
ਨੇੜੇ ਤੇੜੇ ਡਿੱਗੇ ਪਰਿੰਦਿਆਂ ਦੇ ਜ਼ਖ਼ਮ ਟੋਹ
ਹੱਥ ਰੱਖ ਕੇ ਦੇਖ ਓਹਨਾਂ ਦੀ ਚੀਸ ਤੇ-
ਖਬਰੇ ਕਿਹੜੀ ਕਾਹਲ ਸੀ
ਤੇਰੇ ਰਾਹਾਂ ਨੂੰ
ਤੇਰੀਆਂ ਹਵਾਵਾਂ ਨੂੰ-
ਤੈਨੂੰ ਨਹੀਂ ਪਤਾ
ਕਿ ਕੀ ਬੀਤਦੀ ਹੈ-