ਰੇਲਾਂ ਵਾਲਿਆਂ ਨੇ ਪਹੀਏ ਜਾਮ ਕੀਤੇ,

ਨਾਲ ਲੋਕਾਂ ਦੇ ਬੜੀ ਖਰਖੱਸ ਹੋਈ

ਦਾਬੇ ਮਾਰ ਸਰਕਾਰ ਨੂੰ ਘੂਰਦੇ ਰਹੇ, 

ਪਰ ਉਹ ਜ਼ਰਾ ਨਾ ਟੱਸ ਤੋਂ ਮੱਸ ਹੋਈ।

ਸਾਹ ਮੁਕਿਆ ਉਤਰੇ ਤਰਲਿਆਂ ਤੇ,

ਜਦੋਂ ਵੱਸ ਤੋਂ ਗਲ ਬੇ-ਵੱਸ ਹੋਈ । 

ਜੀਉਂਦੇ ਰਹੇ ਤਾਂ ਫ਼ੇਰ ਮਜ਼ਦੂਰ ਮਿਲਸਨ, 

ਚਾਰ ਸਾਲ ਤਾਂ ਦੋਸਤੀ ਬੱਸ ਹੋਈ

📝 ਸੋਧ ਲਈ ਭੇਜੋ