ਦੁਖ ਛੁਡਾਇ ਤੇ ਸੁਖ ਨੂੰ ਲਾਇ

ਦੁਖ ਛੁਡਾਇ ਤੇ ਸੁਖ ਨੂੰ ਲਾਇ, ਜਾਂ ਕਰਮ ਆਪ ਸਾਈਂ ਕਰਦਾ ।

ਤੇ ਦੁਖਾਂ ਨੂੰ ਇਹ ਭਜ ਭਜ ਪਉਂਦਾ, ਤੇ ਸਾਈਂ ਦੇ ਸੁਖ ਤੋਂ ਡਰਦਾ ।

ਮੇਹਰ ਕਰਨ ਜੋ ਸਾਈਂ ਵਾਲੇ, ਤਾਂ ਪੈਰ ਸਾਈਂ ਵਲ ਧਰਦਾ ।

ਸੰਤਰੇਣ ਅਸਾਂ ਅਖੀਂ ਡਿਠਾ, ਜਾਂ ਦੂਰ ਹੋਇਆ ਵਿਚੋਂ ਪੜਦਾ ।

📝 ਸੋਧ ਲਈ ਭੇਜੋ