ਦੁੱਖ ਏ, ਦੁੱਖ ਨੂੰ ਜਰ ਜਾਣਾ ਏ ਲੋਕਾਂ

ਦੁੱਖ ਏ, ਦੁੱਖ ਨੂੰ ਜਰ ਜਾਣਾ ਏ ਲੋਕਾਂ 

ਇੱਥੇ ਇੰਜ ਈ ਮਰ ਜਾਣਾ ਏ ਲੋਕਾਂ

ਧੁੱਪ ਦਾ ਮਤਲਬ ਸਮਝਣਗੇ ਜਿਸ ਵੇਲ਼ੇ

ਓਨੇ ਚਿਰ ਨੂੰ ਖਰ ਜਾਣਾ ਏ ਲੋਕਾਂ

ਕੱਲ ਦੇ ਵਾਂਗੂੰ ਸੱਚ ਬੋਲਣ ਵਿਚ ਅੱਜ ਵੀ 

ਇਹ ਈ ਡਰ ਏ ਡਰ ਜਾਣਾ ਏ ਲੋਕਾਂ

ਥੋੜ੍ਹਾ ਚਿਰ ਏ ਇੱਕ ਦੂਜੇ ਨੂੰ ਵੇਖੀਂ 

ਅੱਗਾਂ ਲਾ ਲਾ ਠਰ ਜਾਣਾ ਏ ਲੋਕਾਂ

ਇੱਕ ਨਾ ਇੱਕ ਦਿਨ ਇੱਕ ਇੱਕ ਲੋੜ ਦੇ ਹੱਥੋਂ

ਇੱਕ ਇੱਕ ਕਰ ਕੇ ਹਰ ਜਾਣਾ ਏ ਲੋਕਾਂ

ਜੰਮ ਜੰਮ ਡੋਬਣ ਸਾਡੇ ਡੁੱਬਿਆਂ ‘ਸੰਧੂ’ 

ਫੇਰ ਵੀ ਕਿਹੜਾ ਤਰ ਜਾਣਾ ਏ ਲੋਕਾਂ

📝 ਸੋਧ ਲਈ ਭੇਜੋ