ਥਲਾਂ ਵਿਚ ਭੁੱਜ ਰਹੀਏ ਕੁੜੀਏ!
ਮੇਰੇ ਨਾਲ ਵੀ ਕੁੱਝ ਇਸ ਤਰ੍ਹਾਂ ਹੀ ਗੁਜਰੀ ਹੈ
ਬੁੜ੍ਹਕਾ ਕੇ ਸੁਟ ਗਿਆ ਹੈ ਇਥੇ
ਮੈਨੂੰ ਵੀ ਸਮਿਆਂ ਦਾ ਘੋੜਾ
ਸੋਚਿਆ ਸੀ ਮੈਂ ਤਾਂ
ਕਿ ਕਲੰਘੜੀ ਪਾ ਤੁਰਿਆਂ
ਸੌਖੇ ਲੰਘ ਜਾਵਾਂਗੇ
ਹੜ੍ਹਾਂ ਦਾ ਪਾਣੀ
ਇਕ ਪਰੀ ਉਂਗਲ ਨਾਲ ਲਾ ਕੇ
ਬੀਆ ਬਾਨ ਵਿਚ ਛੱਡ ਗਈ ਹੈ
ਇਸ ਉਜਾੜ ਵਿਚ ਕੁੱਝ ਨਾ ਦਿਸੇ
ਵਰਨੋ ਹੀ ਉਡਦੀ ਹੈ
ਰੋ ਕੇ ਕਿੰਝ ਮੈਂ ਹਾਲ ਸੁਣਾਵਾਂ
ਇੰਝਾਂ ਵੀ ਤਾਂ ਮੁੱਕ ਗਈਆਂ ਨੇ
ਪਰ ਮੈਨੂੰ ਹੁਣ ਇੰਝ ਲੱਗਦਾ ਹੈ
ਕਿ ਇਸ ਪੌਣ ਵਿਚ ਕੁੱਝ ਘੁਲਿਆ ਹੈ
ਨਹੀਂ ਤਾਂ ਏਦਾਂ ਸੁਹਲ ਪਰੀ ਇਕ
ਡੈਣ ਕਿਸ ਤਰ੍ਹਾਂ ਬਣ ਸਕਦੀ ਹੈ
ਨਹੀਂ ਤਾਂ ਏਦਾਂ ਦੇਵ ਦਿਆਲੂ
ਦਾਨਵ ਕਿਸ ਤਰ੍ਹਾਂ ਹੋ ਸਕਦੇ ਨੇ