ਦੁਨੀਆਂ ਦਾ ਨਹੀਂ

ਦੁਨੀਆਂ ਦਾ ਨਹੀਂ ਹੋਵਾਂਗਾ।

ਕੱਲਿਆਂ ਬਹਿ ਕੇ ਰੋਵਾਂਗਾ।

ਮੈਂ ਆਖ਼ਿਰ ਅਪਣੀ ਕਿਸ਼ਤੀ,

ਆਪਣੇ ਆਪ ਡੁਬੋਵਾਂਗਾ।

ਇਕ ਦਿਨ ਵਹਿਸ਼ਤ ਵਿਚ ਕੇ, 

ਜੋ ਪਾਇਆ ਉਹ ਖੋਵਾਂਗਾ।

ਬਿਰਹੋਂ ਦਾ ਤਿੱਖਾ ਕੰਡਾ,

ਦਿਲ ਵਿਚ ਆਪ ਚੁਭੋਵਾਂਗਾ।

ਮੇਰਾ ਬੋਝ ਮੇਰਾ ਆਪਣਾ, 

ਮੈਂ ਹੀ ਇਸ ਨੂੰ ਢੋਵਾਂਗਾ।

ਅਪਣੇ ਦਿਲ ਦੇ ਜ਼ਖ਼ਮਾਂ ਨੂੰ, 

ਹੰਝੂਆਂ ਨਾਲ ਮੈਂ ਧੋਵਾਂਗਾ।

📝 ਸੋਧ ਲਈ ਭੇਜੋ