ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ

ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ

ਸੌ ਦੇ ਚੱਕਰ ਵਿੱਚ ਪੈ ਜਾਵੇ, ਜਦ ਬਣ ਜਾਵਣ ਨੱਬੇ

ਰੂਪ ਜਵਾਨੀ ਅਤੇ ਸੁਹੱਪਣ, ਮੂੰਹ ਧੋਇਆਂ ਨਹੀਂ ਲਹਿੰਦਾ,

ਇਕਨਾਂ ਨੂੰ ਨਾ ਜਚਦਾ ਰੇਸ਼ਮ, ਇਕ ਨੂੰ ਖੱਦਰ ਫੱਬੇ

ਗੁਣਗੀਣਾਂ ਖਾਵਣ ਵਾਲੇ ਨੂੰ, ਫ਼ਰਕ ਨਹੀਂ ਕੁੱਝ ਪੈਂਦਾ,

ਢਿਡੀਂ ਪੀੜਾਂ ਹੋਵਣ ਜੀਹਨੇ, ਕੱਚੇ ਛੋਲੇ ਚੱਬੇ

ਨੰਦਾ ਨੌਂ ਦਿਨ, ਨੰਦੇ ਦੇ ਨੌਂ, ਲੇਖਾ ਇੱਕੋ ਜੇਹਾ,

ਮੰਜੀ 'ਤੇ ਸਿਰ ਕਿਧਰੇ ਕਰ ਲਓ, ਲੱਕ ਆਉਂਦਾ ਗੱਭੇ

ਖ਼ੌਰੇ ਇਸ ਨੂੰ ਕਿਹੜਾ ਦੁੱਖ ਹੈ, ਕਿਸ ਗੱਲ ਦਾ ਪਛਤਾਵਾ,

ਯਾਰੋ ਇਸ ਨੂੰ ਪਿਆਰ ਕਰੋ ਜੇ, ਕਿਤੇ 'ਦੀਵਾਨਾ' ਲੱਭੇ

📝 ਸੋਧ ਲਈ ਭੇਜੋ