ਦੁਨੀਆਂ ਝੂਠੀ ਤੇ ਸਾਈਂ ਸੱਚਾ

ਦੁਨੀਆਂ ਝੂਠੀ ਤੇ ਸਾਈਂ ਸੱਚਾ, ਪਰ ਦੁਨੀਆਂ ਪਿਆਰੀ ਲਗੈ ।

ਸਚ ਛਡੇ ਤੇ ਝਿਠ ਵਿਹਾਝੇ, ਇਹ ਨਿਆਉਂ ਪਿਆ ਤੇਰੇ ਅਗੈ ।

ਘਰ ਜੈਂਦੇ ਵਿਚ ਦੁਸ਼ਮਨ ਹੋਵੈ, ਉਹ ਕਿਚਰਕੁ ਤਾਈਂ ਤਗੈ ।

ਸੰਤਰੇਣ ਉਹ ਕਦੇ ਨ ਮਿਲਦੇ, ਜੋ ਦੁਨੀਆਂ ਦੇ ਠਗੈ ।

📝 ਸੋਧ ਲਈ ਭੇਜੋ