ਦੁਨੀਆਂ ਜੀਵਣ ਚਾਰ

ਦੁਨੀਆਂ ਜੀਵਣ ਚਾਰ ਦਿਹਾੜੇ,

ਕਉਣ ਕਿਸ ਨਾਲ ਰੁੱਸੇ ।ਰਹਾਉ।

ਜਿਹ ਵੱਲ ਵੰਜਾਂ ਮਉਤ ਤਿਤੇ ਵੱਲ,

ਜੀਵਨ ਕੋਈ ਦੱਸੇ ।1।

ਸਰ ਪਰ ਲੱਦਣਾ ਏਸ ਜਹਾਨੋਂ,

ਰਹਿਣਾ ਨਾਹੀਂ ਕਿੱਸੇ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਮਉਤ ਵਟੈਂਦੜੀ ਰੱਸੇ ।3।

📝 ਸੋਧ ਲਈ ਭੇਜੋ