ਦੁਨੀਆ ਕਰੇ ਸਵਾਲ

 ਦੁਨੀਆ ਕਰੇ ਸਵਾਲ

 ਤੇ ਮੈਂ, ਕਿਉਂ ਜਵਾਬ ਦਿਆਂ।

 ਦੁਨੀਆ ਦੇ ਹਰ ਸਵਾਲ ਦਾ

 ਮੈਂ ਖ਼ੁਦ ਜੁਆਬ ਹਾਂ।

 ਧਰਤੀ ’ਤੇ ਡਿੱਗੀ ਬੂੰਦ ਹਾਂ

 ਹੜ੍ਹ ਮੈਂ ਲਿਆ ਦਿਆਂ।

 ਮੈਂ ਕਿਤਾਬ ਦੇ ਵਾਂਗਰਾਂ

 ਅਸਮਾਨੀ ਉਡਾ ਦਿਆਂ।

 ਸਮਝ ਨਾ ਕੋਈ ਸਕਿਆ

 ਮੈਂ ਉਹ ਹਿਸਾਬ ਹਾਂ।

 ਦੁਨੀਆਂ ਕਰੇ ਸਵਾਲ

 ਤਾਂ ਮੈਂ ਕਿਉਂ ਜੁਆਬ ਦਿਆਂ।

 ਦੁਨੀਆ ਦੇ ਹਰ ਸਵਾਲ

 ਦਾ ਮੈਂ, ਖ਼ੁਦ ਜੁਆਬ ਹਾਂ।

 ਧੀਆਂ-ਪੁੱਤ ਜੰਮੇ ਕੁੱਖ ਮੈਂ

 ਉੱਡਦੀ ਵਾਂਗ ਉਕਾਬ ਹਾਂ।

 ਸਰਬ ਜੰਮੀ ਮਾਂ ਨੇ ਸ਼ਾਨ ਨਾਲ਼

 ਪੂਰੇ ਕਰਦੀ ਖ਼ੁਆਬ ਹਾਂ।

 ਪੁੱਛਣ ਧੀਆਂ ਕਿਉਂ ਜੰਮੀਆਂ

 ਮੈਂ ਕਿਉਂ ਜੁਆਬ ਦਿਆਂ।

 ਖੁਦ ਧੀ ਹਾਂ, ਆਪਣੀ ਕੁੱਖ ਦੀ

 ਮੈਂ ਖ਼ੁਦ ਨਵਾਬ ਹਾਂ।

 ਕੁਰੀਤੀਆਂ ਦੁਆਲੇ ਬੜ੍ਹਕਦੀ

 ਮੈਂ ਉਹ ਅਵਾਜ਼ ਹਾਂ।

 ਦੁਨੀਆ ਕਰੇ ਸਵਾਲ

 ਤਾਂ ਮੈਂ ਕਿਉਂ ਜਵਾਬ ਦਿਆਂ।

 ਦੁਨੀਆਂ ਦੇ ਹਰ ਸਵਾਲ ਦਾ

 ਮੈਂ ਖ਼ੁਦ ਜਵਾਬ ਹਾਂ।

📝 ਸੋਧ ਲਈ ਭੇਜੋ