ਦੁਨੀਆਂ ਨਾਲ ਨਜਿੱਠਣਾ

ਔਖਾ ਈ ਕੰਮ ਭਲਿਆ, ਦੁਨੀਆਂ ਨਾਲ ਨਜਿੱਠਣਾ ।

ਮਰਜ਼ੀ ਨਾਲ ਛੱਡਣ ਜਿਸ, ਫਿਰ ਉਸਨੂੰ ਚਾਹੁੰਦੇ ਡਿੱਠਣਾ ।

ਕਮਾਲ ਹੈ, ਕਮਾਲ ਹੈ, ਮੇਰੇ ਦਿਲ ਵਿੱਚ ਇੱਕ ਸਵਾਲ ਹੈ ।

ਜੇ ਫੇਰ ਉਹੀ ਕਰਨਾ, ਕਿਸ ਗੱਲ ਦਾ ਫਿਰ ਬਵਾਲ ਹੈ ।

ਜਾ ਤੇਰੀ ਸ਼ਕਲ ਨਹੀ ਵੇਖਣੀ, ਜਿਹੜੇ ਸਹੁੰਆਂ ਪਾ ਕਹਿੰਦੇ ।

ਨਦੀ ਨਾਮ ਸੰਯੋਗੀ ਮੇਲੇ ਕਹਿ, ਮੋਇਆਂ ਵੇਖਣ ਆ ਬਹਿੰਦੇ ।

ਕਮਾਲ ਹੈ, ਕਮਾਲ ਹੈ, ਮੇਰੇ ਦਿਲ ਵਿੱਚ ਇੱਕ ਸਵਾਲ ਹੈ ।

ਜੇ ਫੇਰ ਉਹੀ ਕਰਨਾ, ਕਿਸ ਗੱਲ ਦਾ ਫਿਰ ਬਵਾਲ ਹੈ ।

ਧਰਤੀ ਤੇ ਰੁੱਖ ਵੱਢਕੇ, ਲਾਉਣੇ ਚੰਦ ਤੇ ਲੋਚਦੇ ।

ਦਰਿਆ ਰੋੜ੍ਹੀ ਜਾਂਦੇ ਨੇ, ਗ੍ਰਹਿਆਂ ਤੇ ਪਾਣੀ ਖੋਜਦੇ ।

ਕਮਾਲ ਹੈ, ਕਮਾਲ ਹੈ, ਮੇਰੇ ਦਿਲ ਵਿੱਚ ਇੱਕ ਸਵਾਲ ਹੈ ।

ਜੇ ਫੇਰ ਉਹੀ ਕਰਨਾ, ਕਿਸ ਗੱਲ ਦਾ ਫਿਰ ਬਵਾਲ ਹੈ ।

ਸਰਬ ਜਿਹੇ ਆਸ਼ਿਕ ਕੁਦਰਤ ਦੇ, ਅਦਬ ਨਾਲ ਜ਼ਿੰਦਗੀ ਜਿਉਣਗੇ ।

ਦੁਨੀਆਂ ਪੜ੍ਹ ਪਾਗਲ ਦੱਸੂਗੀ, ਗੱਲ ਕਰ ਕਦੇ ਨਾ ਨਿਉਣਗੇ ।

ਕਮਾਲ ਹੈ, ਕਮਾਲ ਹੈ, ਇੱਕ ਪਾਗਲ ਦਾ ਸਵਾਲ ਹੈ ।

ਕਿ ਜੇ ਤੁਸੀਂ ਫੇਰ ਉਹੀ ਕਰਨਾ, ਕਿਸ ਗੱਲ ਦਾ ਫਿਰ ਬਵਾਲ ਹੈ ।

ਆਰ ਦੇ ਨਾ ਰਹਿਣਾ, ਉਹਨਾਂ ਪਾਰ ਦੇ ਨਾ ਰਹਿਣਾ ।

ਪੇਕਿਆਂ ਤੋਂ ਤੁਰਨਾ ਕਿ, ਸੌਹਰਿਆਂ ਦੇ ਹੋਜਾਂਗੇ ।

ਤੇ ਸੁਹਰੇ ਜਾ ਕੇ, ਅੱਧ ਵਿਚਕਾਰ ਦੇ ਨਾ ਰਹਿਣਾ ।

ਕਮਾਲ ਹੈ, ਮੇਰੇ ਦਿਲ ਵਿੱਚ ਇੱਕ ਸਵਾਲ ਹੈ ।

📝 ਸੋਧ ਲਈ ਭੇਜੋ