ਦੋਪਹਿਰ ਵੇਲੇ ਦੀਵਾ

ਵੇਲਾ ਦੋਪਹਿਰ ਦਾ 

ਆਪਣੇ ਹੀ ਸ਼ਹਿਰ ਦਾ

ਆਪਣੇ ਚੌਰਾਹੇ ਵਿਚ ਇਕ ਦੀਵਾ ਬਾਲ ਦੇ 

ਆਪੇ ਕੋਈ ਸਮਝੇਗਾ ਇਸ ਦੀ ਕੀ ਲੋੜ ਹੈ

ਵੇਖ ਵੇਖ ਅਣਹੋਈ 

ਜਿਹੜੀ ਅੱਖ ਨਾ ਰੋਈ

ਆਪਣੀ ਹੀ ਅੱਖ ਭਾਵੇਂ ਓਸ ਨੂੰ ਚੁਭਾਲ ਦੇ 

ਜਾਣੇਗੀ ਪੀੜ ਬਿਨਾ ਕਿਤੇ ਕੋਈ ਥੋੜ੍ਹ ਹੈ

ਇਹ ਜੋ ਖ਼ਾਮੋਸ਼ੀ ਹੈ 

ਦੋਸ਼ੀ ਹੈ ਦੋਸ਼ੀ ਹੈ

ਇਸ ਛਾਵੇਂ ਬੈਠੀ ਨੂੰ ਏਥੋਂ ਉਠਾਲ ਦੇ 

ਇਹਦੇ ਲਈ ਥੋੜ੍ਹਾ ਜੇਹਾ ਚੰਗਾ ਝੰਝੋੜ ਹੈ

📝 ਸੋਧ ਲਈ ਭੇਜੋ