ਅਸਾਂ ਸਿਖਰ ਦੁਪਹਿਰਾਂ ਝੱਲੀਆਂ ਵੋ,
ਡੂੰਘੇ ਪੈਂਡੇ ਤੇ ਜਿੰਦਾ ਇਕੱਲੀਆਂ ਵੋ-
ਭੁੱਲ ਭੁੱਲ ਥੱਕੇ ਭੁਲ ਨ ਸਕੀਆਂ
ਸਾਨੂੰ ਯਾਰ ਦੀਆਂ ਦੋ ਗੱਲੀਆਂ ਵੋ।
ਸ਼ਹੂ-ਨੈਣਾਂ ਦੀਆਂ ਅਥਰੀਆਂ ਜੂਹਾਂ
ਅਸਾਂ ਜ਼ੋਰ-ਜਬਰ ਨਾਲ ਮੱਲੀਆਂ ਵੋ।
ਸਾਡੇ ਤਾਂ ਹਜ਼ਰਾਂ ਦੇ ਪੈਂਡੇ ਸੁਵੱਲੇ
ਟਣਕਣ ਊਠਾਂ ਦੀ ਟੱਲੀਆਂ ਵੋ।
ਪਰ੍ਹਿਆਂ ਤੇ ਟਿੱਲਿਆਂ 'ਤੇ ਗੱਲਾਂ ਧੁੰਮੀਆਂ
ਸ਼ਹੁ ਦੀਆਂ ਖੇਡਾਂ ਅਵੱਲੀਆਂ ਵੋ।
ਹਿਜਰ ਦਰੇਡਿਉਂ ਤੱਕਣੇ ਆਏ
ਕਿਨ੍ਹਾਂ ਦੀਆਂ ਨਜ਼ਰਾਂ ਸਵੱਲੀਆਂ ਵੋ।
ਅਸਾਂ ਸਿਖਰ ਦੁਪਹਿਰਾਂ ਝੱਲੀਆਂ ਵੋ
ਡੂੰਘੇ ਪੈਂਡੇ ਤੇ ਜਿੰਦਾ ਇਕੱਲੀਆਂ ਵੋ।