ਏਦਾਂ ਨਾ ਝਾਕਿਆ ਕਰੋ

ਮੇਰੇ ਵੱਲ ਏਦਾਂ ਨਾ ਝਾਕਿਆ ਕਰੋ  

ਮੈਂ ਖ਼ੂਬਸੂਰਤ ਹਾਂ  

ਮੈਨੂੰ ਪਤਾ ਹੈ  

ਆਪਣੀਆਂ ਲਲਚਾਈਆਂ ਅੱਖਾਂ ਨਾਲ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ  

ਮੈਂ ਆਪਣੇ ਬਾਰੇ ਸਭ ਜਾਣਦੀ ਹਾਂ  

ਮੇਰੇ ਅੱਗੇ ਪਿੱਛੇ ਗੇੜੀ ਲਾਉਣ ਨਾਲ ਕੁਝ ਨਹੀਂ ਹੋਣਾ  

ਮੈਨੂੰ ਆਨੇ ਬਹਾਨੇ ਬੁਲਾਉਣ ਦੀ ਕੋਸ਼ਿਸ਼ ਵੀ ਨਾ ਕਰੋ  

ਮੇਰਾ ਫੋਨ ਨੰਬਰ ਲੈ ਕੇ ਕੀ ਕਰੋਗੇ  

ਮੈਂ ਸਿਰਫ ਉਸ ਨਾਲ ਗੱਲ ਕਰਦੀ ਹਾਂ  

ਜੋ ਮੈਨੂੰ ਪਸੰਦ ਹੋਵੇ  

ਮੇਰੀ ਮਰਜ਼ੀ ਤੋਂ ਬਿਨਾਂ  

ਤੁਸੀਂ ਮੇਰੇ ਨਜ਼ਦੀਕ ਨਹੀਂ ਆ ਸਕਦੇ  

ਆਪਣਾ ਸਮਾਂ ਅਜਾਈਂ ਨਾ ਗੁਆਓ  

ਮੈਂ ਆਪਣੇ ਆਪੇ ਤੋਂ ਬਾਖੂਬੀ ਵਾਕਿਫ ਹਾਂ

ਤੁਹਾਡੇ ਮੈਨੂੰ ਪਸੰਦ ਕਰਨ ਤੋਂ  

ਜ਼ਿਆਦਾ ਮਾਅਨੇ  

ਮੇਰੀ ਪਸੰਦ ਰੱਖਦੀ ਹੈ

📝 ਸੋਧ ਲਈ ਭੇਜੋ